ਜਾਣੋ ਕੌਣ ਸੀ ਮਹਿੰਦਰਪਾਲ ਉਰਫ ਬਿੱਟੂ


ਨਾਭਾ ਦੀ ਜੇਲ੍ਹ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਹਿੰਦਰਪਾਲ ਬਿੱਟੂ ਕੋਟਕਪਰਾ ਦਾ ਰਹਿਣ ਵਾਲਾ ਸੀ ਤੇ ਕੋਟਕਪੁਰਾ ਚ ਭਾਰੀ ਪੁਲਿਸ ਤੈਨਾਤ ਕੀਤੀ ਗਈ ਹੈ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਮਹਿੰਦਰਪਾਲ ਬਿੱਟੂ ਬੇਅਦਬੀ ਮਾਮਲੇ ਦਾ ਮੁਲਜ਼ਮ ਸੀ।


ਬਿੱਟੂ ਤੇ 13 ਜੂਨ 2018 ਚ ਧਾਰਾ 295 ਏ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ। ਇਸ ਤੋਂ ਬਾਅਦ  ਬਿੱਟੂ ਨੂੰ ਬੁਰਜ਼ ਜਵਾਹਰ ਵਾਲਾ ਤੇ ਬਰਗਾੜੀ ਮਾਮਲੇ ‘ਚ ਨਾਮਜਦ ਕੀਤਾ ਗਿਆ ਸੀ। ਦਸ ਦਈਏ ਕਿ ਬਿੱਟੂ ਦੀ ਘਰ ਦੀ ਤਲਾਸ਼ੀ ਦੇ ਦੌਰਾਨ ਇਤਰਾਜ਼ਯੋਗ ਜਗ੍ਹਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਰੱਖੀ ਹੋਈ ਦੇਖੀ ਗਈ ਸੀ।

ਇਸ ਤੋਂ ਇਲਾਵਾ ਬਿੱਟੂ ਦੇ ਘਰ ਚੋਂ 25 ਕਾਰਤੂਸ ਵੀ ਬਰਾਮਦ ਕੀਤੇ ਗਏ ਸੀ। ਦੱਸਣਯੋਗ ਗੱਲ ਹੈ ਕਿ ਮਹਿੰਦਰਪਾਲ ਬਿੱਟੂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਫਰਾਰ ਸੀ। ਮਹਿੰਦਰਪਾਲ ਬਿੱਟੂ ਪੰਚਕੂਲਾ ਹਿੰਸਾ ਦੇ ਲਈ ਨਾਮਜ਼ਦ ਸੀ। ਪੁਲਿਸ ਨੇ ਬਿੱਟੂ ਨੂੰ ਹਿਮਾਚਲ ਦੇ ਪਾਲਮਪੁਰ ਤੌਂ ਗ੍ਰਿਫਤਾਰ ਕੀਤਾ ਗਿਆ ਸੀ।